Getting Ready — Punjabi

What is preschool

An animation that has been translated to Punjabi supporting parents and carers on the preschools available to them.

ਪ੍ਰੀ-ਸਕੂਲ ਪ੍ਰੋਗਰਾਮਾਂ ਨੂੰ,

ਕਮਿਊਨਿਟੀ ਰਾਹੀਂ ਅਤੇ ਮੋਬਾਈਲ ਪ੍ਰੀ-ਸਕੂਲਾਂ,

ਸਰਕਾਰੀ ਪ੍ਰੀ-ਸਕੂਲਾਂ,

ਲੰਬੇ ਦਿਨ ਦੀ ਦੇਖਭਾਲ ਸੁਵਿਧਾ,

ਜਾਂ ਫੈਮਿਲੀ ਡੇਅ-ਕੇਅਰ ਸੁਵਿਧਾ

ਰਾਹੀਂ ਮੁੱਹਈਆਂ ਕੀਤਾ ਜਾ ਸਕਦਾ ਹੈ,

ਅਤੇ ਇਹ ਸੁਵਿਧਾ ਦੇ ਆਧਾਰ 'ਤੇ,

3 ਤੋਂ 5 ਸਾਲ ਦੀ ਉਮਰ ਦੇ

ਬੱਚਿਆਂ ਲਈ ਉਪਲਬਧ ਹਨ।

ਇਹ ਪ੍ਰੋਗਰਾਮ ਖੇਡ-ਆਧਾਰਿਤ ਗਤੀਵਿਧੀਆਂ

ਰਾਹੀਂ ਸਿੱਖਿਆ ਅਤੇ ਵਿਕਾਸ ਵਿੱਚ

ਸਮਰਥਨ ਕਰਦੇ ਹਨ

ਅਤੇ ਤੁਹਾਡੇ ਬੱਚੇ ਨੂੰ ਦੋਸਤ ਬਣਾਉਣ,

ਵਧੇਰੇ ਆਤਮ-ਨਿਰਭਰ ਬਣਨ

ਅਤੇ ਸਕੂਲ ਜਾਣਾ ਸ਼ੁਰੂ ਕਰਨ ਵਿੱਚ

ਲਈ ਤਿਆਰ ਹੋਣ ਵਿੱਚ ਮੱਦਦ ਕਰਨਗੇ।

ਪ੍ਰੀ-ਸਕੂਲ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ,

ਸਾਡੀ ਵੈੱਬਸਾਈਟ 'ਤੇ ਜਾਓ ਜਾਂ

Facebook 'ਤੇ ਸਾਨੂੰ ਫਾਲੋ ਕਰੋ।

Choosing a service

An animation that has been translated to Punjabi providing guidance to parents and carers on how to choose a quality service. 

ਪ੍ਰੀ-ਸਕੂਲ ਪ੍ਰੋਗਰਾਮ ਦੀ ਚੋਣ ਕਰਦੇ ਸਮੇਂ,

ਅਜਿਹੀ ਸੇਵਾ ਲੱਭਣਾ ਅਹਿਮ ਹੈ

ਜੋ ਤੁਹਾਡੀਆਂ ਅਤੇ ਤੁਹਾਡੇ ਬੱਚੇ ਦੀਆਂ

ਲੋੜਾਂ ਨੂੰ ਪੂਰਾ ਕਰੇ।

ਇਹਨਾਂ ਬਾਰੇ ਸੋਚਣ ਲਈ ਇੱਥੇ ਕੁੱਝ ਗੱਲਾਂ ਹਨ:

ਸੇਵਾਵਾਂ ਦੀ ਗੁਣਵੱਤਾ ਦਰਜਾਬੰਦੀ ਅਤੇ ਸਥਾਨ;

ਇਸ ਦੇ ਖੁੱਲਣ ਦਾ ਸਮਾਂ ਅਤੇ ਦਿਨ;

ਵੱਖ-ਵੱਖ ਪਿਛੋਕੜਾਂ ਨੂੰ

ਕਿਵੇਂ ਉਤਸ਼ਾਹਿਤ ਕੀਤਾ ਜਾਂਦਾ ਹੈ;

ਤੁਹਾਡੇ ਬੱਚੇ ਦੀ ਸਿਹਤ ਸੰਭਾਲ ਦੀਆਂ ਲੋੜਾਂ।

ਆਪਣੇ ਬੱਚੇ ਨੂੰ ਨਾਲ ਲੈ ਕੇ ਕਿਸੇ ਸੁਵਿਧਾ

ਦਾ ਦੌਰਾ ਕਰਨਾ ਇੱਕ ਚੰਗਾ ਵਿਚਾਰ ਹੈ।

ਇਸ ਤਰ੍ਹਾਂ ਤੁਸੀਂ ਆਪ ਸੁਵਿਧਾ ਦੇਖ ਸਕਦੇ ਹੋ

ਅਤੇ ਦੇਖ ਸਕਦੇ ਹੋ ਕਿ ਤੁਹਾਡਾ ਬੱਚਾ ਉਸ ਮਾਹੌਲ

ਅਤੇ ਸਿੱਖਿਅਕਾਂ ਪ੍ਰਤੀ ਕਿਵੇਂ

ਪ੍ਰਤੀਕਿਰਿਆ ਕਰਦਾ ਹੈ।

ਅਤੇ ਜੇਕਰ ਤੁਹਾਡੇ ਕੋਈ ਸਵਾਲ ਹਨ,

ਤਾਂ ਤੁਸੀਂ ਸਿੱਧੇ ਸਿੱਖਿਅਕਾਂ ਨੂੰ

ਪੁੱਛ ਸਕਦੇ ਹੋ।

ਜੇਕਰ ਤੁਹਾਨੂੰ ਕਿਸੇ ਉਹ ਸੁਵਿਧਾ ਦੀ ਗੁਣਵੱਤਾ

ਜਾਂ ਸੁਰੱਖਿਆ ਬਾਰੇ ਕੋਈ ਚਿੰਤਾਵਾਂ ਹਨ,

ਤਾਂ ਤੁਸੀਂ ਨਿਊ ਸਾਊਥ ਵੇਲਜ਼ ਵਿੱਚ

ਬਚਪਨ ਦੀ ਸਿੱਖਿਆ ਅਤੇ ਦੇਖਭਾਲ ਦੀ

ਰੈਗੂਲੇਟਰੀ ਅਥਾਰਟੀ ਵਜੋਂ

NSW ਦੇ Department of Education

ਨਾਲ ਸੰਪਰਕ ਕਰ ਸਕਦੇ ਹੋ।

ਕਿਸੇ ਸੁਵਿਧਾ ਨੂੰ ਕਿਵੇਂ ਲੱਭਣਾ ਹੈ,

ਇਸ ਸਮੇਤ ਹੋਰ ਜਾਣਕਾਰੀ ਲਈ,

ਸਾਡੀ ਵੈੱਬਸਾਈਟ 'ਤੇ ਜਾਓ ਜਾਂ

Facebook 'ਤੇ ਸਾਨੂੰ ਫਾਲੋ ਕਰੋ।

Getting ready for preschool

An animation that has been translated to Punjabi providing guidance to parents and carers on what they need to tell their service before their child begins.

ਜਦੋਂ ਪ੍ਰੀ-ਸਕੂਲ ਪ੍ਰੋਗਰਾਮ ਵਿੱਚ ਤੁਹਾਡੇ ਬੱਚੇ

ਦੇ ਮਨ ਲਗਾਉਣ ਵਿੱਚ ਮੱਦਦ ਕਰਨ ਦੀ ਗੱਲ ਆਉਂਦੀ ਹੈ,

ਤਾਂ ਤਿਆਰ ਰਹਿਣਾ ਵਧੀਆ ਹੁੰਦਾ ਹੈ।

ਉਹਨਾਂ ਦੇ ਪਹਿਲੇ ਦਿਨ ਤੋਂ ਪਹਿਲਾਂ,

ਇਹ ਯਕੀਨੀ ਬਣਾਉਣਾ ਵਧੀਆ ਹੈ

ਕਿ ਉਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਹਨ

ਜਿੰਨ੍ਹਾਂ ਦੀ ਉਹਨਾਂ ਨੂੰ ਲੋੜ ਹੋ ਸਕਦੀ ਹੈ,

ਜਿਵੇਂ ਕਿ ਬੈਗ, ਪਾਣੀ ਪੀਣ ਵਾਲੀ ਬੋਤਲ,

ਬਾਹਰ ਖੇਡਣ ਵੇਲੇ ਪਹਿਨਣ ਲਈ ਟੋਪੀ

ਅਤੇ ਵਾਧੂ ਕੱਪੜੇ।

ਆਪਣੀ ਸੁਵਿਧਾ ਨੂੰ ਇਹ ਦੱਸਣਾ ਵੀ ਅਹਿਮ ਹੈ ਕਿ

ਕੀ ਤੁਹਾਡੇ ਬੱਚੇ ਨੂੰ ਕੋਈ ਐਲਰਜੀ,

ਸਿਹਤ ਸਮੱਸਿਆਵਾਂ

ਜਾਂ ਸਿੱਖਣ ਅਤੇ ਸਹਾਇਤਾ ਸੰਬੰਧੀ ਲੋੜਾਂ ਹਨ

ਤਾਂ ਜੋ ਉਹ ਸੁਵਿਧਾ ਇਹ ਯਕੀਨੀ ਬਣਾ ਸਕੇ

ਕਿ ਤੁਹਾਡਾ ਬੱਚਾ ਪ੍ਰੀ-ਸਕੂਲ ਜਾਣ ਵੇਲੇ

ਸੁਰੱਖਿਅਤ, ਖੁਸ਼ ਅਤੇ ਤੰਦਰੁਸਤ ਹੈ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Settling into preschool

An animation that has been translated to Punjabi providing guidance to parents and carers on what they can do to prepare before their child begins at a service.

ਪ੍ਰੀ-ਸਕੂਲ ਪ੍ਰੋਗਰਾਮ ਸ਼ੁਰੂ ਕਰਨਾ

ਤੁਹਾਡੇ ਅਤੇ ਤੁਹਾਡੇ ਬੱਚੇ ਦੋਵਾਂ ਲਈ

ਇੱਕ ਵੱਡਾ ਬਦਲਾਅ ਹੋ ਸਕਦਾ ਹੈ।

ਤੁਹਾਡਾ ਬੱਚਾ ਥੋੜ੍ਹਾ ਘਬਰਾਇਆ ਹੋਇਆ

ਹੋ ਸਕਦਾ ਹੈ ਅਤੇ ਇਹ ਠੀਕ ਗੱਲ ਹੈ।

ਪ੍ਰੀ-ਸਕੂਲ ਬਾਰੇ ਉਤਸ਼ਾਹਿਤ ਮਹਿਸੂਸ ਕਰਨ ਵਿੱਚ

ਉਹਨਾਂ ਦੀ ਮੱਦਦ ਕਰਨ ਲਈ

ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ:

ਤੁਸੀਂ ਪ੍ਰੀ-ਸਕੂਲ ਬਾਰੇ ਸਕਾਰਾਤਮਕ

ਤਰੀਕੇ ਨਾਲ ਗੱਲ ਕਰ ਸਕਦੇ ਹੋ;

ਉਹਨਾਂ ਨੂੰ ਪ੍ਰੀ-ਸਕੂਲ ਸ਼ੁਰੂ ਕਰਨ ਬਾਰੇ

ਕਿਤਾਬਾਂ ਪੜ੍ਹਕੇ ਸੁਣਾ ਸਕਦੇ ਹੋ;

ਅਤੇ, ਉਸ ਸਕੂਲ ਦਾ ਦੌਰਾ ਕਰ ਸਕਦੇ ਹੋ

ਅਤੇ ਸਮੇਂ ਤੋਂ ਪਹਿਲਾਂ ਸਿੱਖਿਅਕਾਂ ਨੂੰ

ਮਿਲ ਸਕਦੇ ਹੋ

ਤਾਂ ਜੋ ਤੁਹਾਡਾ ਬੱਚਾ ਨਵੇਂ ਮਾਹੌਲ,

ਲੋਕਾਂ ਅਤੇ ਰੁਟੀਨ ਤੋਂ ਜਾਣੂ ਹੋ ਸਕੇ।

ਜੇਕਰ ਤੁਸੀਂ ਇਸ ਬਾਰੇ ਹੋਰ ਸੁਝਾਅ ਚਾਹੁੰਦੇ ਹੋ

ਕਿ ਆਪਣੇ ਬੱਚੇ ਨੂੰ ਸਕੂਲ ਵਿੱਚ ਮਨ ਲਗਾਉਣ

ਵਿੱਚ ਕਿਵੇਂ ਮੱਦਦ ਕਰਨੀ ਹੈ,

ਤਾਂ ਆਪਣੀ ਸੁਵਿਧਾ ਨਾਲ ਗੱਲ ਕਰੋ,

ਉਹ ਮੱਦਦ ਕਰਨ ਵਿੱਚ ਖੁਸ਼ੀ ਮਹਿਸੂਸ ਕਰਨਗੇ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Learning through play

An animation that has been translated to Punjabi informing parents and carers of the importance of play-based learning and how it is incorporated into a service.

ਬੱਚੇ ਖੇਡ ਰਾਹੀਂ ਸਿੱਖਦੇ ਹਨ।

ਗੁਣਵੱਤਾ ਵਾਲੇ ਪ੍ਰੀ-ਸਕੂਲ ਪ੍ਰੋਗਰਾਮ

ਮਜ਼ੇਦਾਰ ਅਤੇ ਦਿਲਚਸਪ

ਖੇਡ-ਆਧਾਰਿਤ ਸਿੱਖਿਆ ਗਤੀਵਿਧੀਆਂ ਬਣਾਉਂਦੇ ਹਨ

ਜਿੰਨ੍ਹਾਂ ਬਾਰੇ ਉਹ ਜਾਣਦੇ ਹਨ

ਕਿ ਤੁਹਾਡਾ ਬੱਚਾ ਉਨ੍ਹਾਂ ਦਾ ਆਨੰਦ ਮਾਣੇਗਾ।

ਇਸਦਾ ਮਤਲਬ ਕਲਪਨਾਤਮਕ ਖੇਡ ਹੋ ਸਕਦਾ ਹੈ,

ਖੇਡਾਂ ਅਤੇ ਕਹਾਣੀਆਂ ਬਣਾਉਣਾ,

ਪੇਂਟਿੰਗ,

ਸ਼ਿਲਪਕਾਰੀ ਦੁਆਰਾ ਸਵੈ-ਪ੍ਰਗਟਾਵਾ ਕਰਨਾ,

ਜਾਂ ਨਵੀਆਂ ਚੀਜ਼ਾਂ ਬਣਾਉਣਾ,

ਨੱਚਣਾ, ਸੁਣਨਾ, ਜਾਂ ਸੰਗੀਤ ਬਣਾਉਣਾ,

ਜਾਂ ਨੰਬਰਾਂ,

ਪੈਟਰਨਾਂ ਅਤੇ ਆਕਾਰਾਂ ਬਾਰੇ ਸਿੱਖਣਾ ਹੋ ਸਕਦਾ ਹੈ।

ਖੇਡ-ਅਧਾਰਿਤ ਸਿਖਲਾਈ ਦੁਆਰਾ,

ਤੁਹਾਡਾ ਬੱਚਾ ਮੌਜ-ਮਸਤੀ ਕਰੇਗਾ,

ਅਤੇ ਉਨ੍ਹਾਂ ਨਵੇਂ ਹੁਨਰਾਂ ਨੂੰ ਚੁਣੇਗਾ

ਜੋ ਜੀਵਨ ਭਰ ਉਸਦੇ ਨਾਲ ਰਹਿਣਗੇ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Healthy preschool routines

An animation that has been translated to Punjabi informing parents and carers of the importance of creating healthy routines and what can be involved.

ਜਦੋਂ ਤੁਹਾਡਾ ਬੱਚਾ ਪ੍ਰੀ-ਸਕੂਲ ਸ਼ੁਰੂ ਕਰਦਾ ਹੈ,

ਤਾਂ ਪੌਸ਼ਟਿਕ ਨਾਸ਼ਤੇ ਨਾਲ ਦਿਨ ਦੀ

ਸ਼ੁਰੂਆਤ ਕਰਨ ਵਰਗਾ ਸਕਾਰਾਤਮਕ ਰੁਟੀਨ,

ਤੁਹਾਡੇ ਬੱਚੇ ਨੂੰ ਦਿਨ ਭਰ

ਸਫ਼ਲਤਾ ਲਈ ਤਿਆਰ ਕਰੇਗਾ।

ਕੁੱਝ ਸੇਵਾਵਾਂ ਸਿਹਤਮੰਦ ਭੋਜਨ ਪ੍ਰਦਾਨ ਕਰਨਗੀਆਂ।

ਬਾਕੀ ਦੀਆਂ ਤੁਹਾਨੂੰ ਭੋਜਨ ਪ੍ਰਦਾਨ

ਕਰਨ ਲਈ ਕਹਿਣਗੀਆਂ।

ਇਸ ਬਾਰੇ ਸਿੱਖਿਅਕਾਂ ਨਾਲ ਗੱਲ ਕਰੋ

ਕਿ ਕੀ ਪੈਕ ਕਰਨਾ ਹੈ।

ਇਹ ਤੁਹਾਡੇ ਬੱਚੇ ਨੂੰ ਇਨ੍ਹਾਂ ਚੀਜ਼ਾਂ ਬਾਰੇ

ਸਿਖਾਉਣਾ ਸ਼ੁਰੂ ਕਰਨ ਦੀ ਵੀ ਚੰਗੀ ਉਮਰ ਹੈ,

ਜਿਵੇਂ ਕਿ ਸੜਕ ਸੁਰੱਖਿਆ ਬਾਰੇ,

ਸੜਕ ਨੂੰ ਸੁਰੱਖਿਅਤ ਢੰਗ ਨਾਲ

ਕਿਵੇਂ ਪਾਰ ਕਰਨਾ ਹੈ,

ਅਤੇ ਹਮੇਸ਼ਾ ਸੀਟ ਬੈਲਟ ਪਹਿਨਣਾ ਜ਼ਰੂਰੀ ਕਿਉਂ ਹੈ।

ਸਿਹਤਮੰਦ ਰੁਟੀਨ ਇਹ ਯਕੀਨੀ ਬਣਾਉਂਦੇ ਹਨ

ਕਿ ਬੱਚਿਆਂ ਵਿੱਚ ਸਿੱਖਣ ਅਤੇ ਖੇਡਣ ਲਈ

ਊਰਜਾ ਅਤੇ ਆਤਮ-ਵਿਸ਼ਵਾਸ ਹੈ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Support contacts

An animation that has been translated to Punjabi informing parents and carers of who to contact when you need support in your child’s early childhood education and care service.

ਕੀ ਤੁਸੀਂ ਸਕੂਲ ਲਈ ਆਪਣੇ ਬੱਚੇ ਦੀ ਤਰੱਕੀ

ਜਾਂ ਤਿਆਰੀ ਬਾਰੇ ਚਰਚਾ ਕਰਨਾ ਚਾਹੋਗੇ?

ਸ਼ੁਰੂਆਤ ਕਰਨ ਲਈ ਸਭ ਤੋਂ ਵਧੀਆ ਥਾਂ

ਤੁਹਾਡੇ ਬੱਚੇ ਦਾ ਸਿੱਖਿਅਕ ਹੈ।

ਜੇਕਰ ਤੁਹਾਨੂੰ ਕਿਸੇ ਸੁਵਿਧਾ ਬਾਰੇ ਚਿੰਤਾਵਾਂ ਹਨ,

ਤਾਂ ਤੁਸੀਂ ਨਾਮਜ਼ਦ ਸੁਪਰਵਾਈਜ਼ਰ,

ਸੁਵਿਧਾ ਦੇ ਡਾਇਰੈਕਟਰ,

ਜਾਂ ਪ੍ਰਵਾਨਿਤ ਪ੍ਰਦਾਤਾ ਨਾਲ

ਸਿੱਧੇ ਤੌਰ 'ਤੇ ਗੱਲ ਕਰਨ ਲਈ ਕਹਿ ਸਕਦੇ ਹੋ।

ਜੇਕਰ ਉਹ ਸੁਵਿਧਾ ਇਸ ਮੁੱਦੇ ਨੂੰ

ਹੱਲ ਨਹੀਂ ਕਰ ਸਕਦੀ ਹੈ,

ਤਾਂ ਤੁਸੀਂ NSW ਦੇ

Department of Education ਨਾਲ

ਸ਼ੁਰੂਆਤੀ ਬਚਪਨ ਦੀ ਸਿੱਖਿਆ

ਅਤੇ ਦੇਖਭਾਲ ਸੇਵਾਵਾਂ ਦੀ

ਰੈਗੂਲੇਟਰੀ ਅਥਾਰਟੀ ਦੇ ਤੌਰ 'ਤੇ

ਸੰਪਰਕ ਕਰ ਸਕਦੇ ਹੋ,

ਜਾਂ ਜੇਕਰ ਇਹ ਮੁੱਦਾ ਉਸ ਸੁਵਿਧਾ ਦੀਆਂ ਫ਼ੀਸਾਂ

ਜਾਂ ਕਾਰੋਬਾਰੀ ਤਰੀਕਿਆਂ ਨਾਲ ਸੰਬੰਧਿਤ ਹੈ,

ਤਾਂ Department of Fair Trading

ਨਾਲ ਸੰਪਰਕ ਕਰ ਸਕਦੇ ਹੋ।

ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਵਜੋਂ,

ਤੁਹਾਨੂੰ ਆਪਣੀਆਂ ਚਿੰਤਾਵਾਂ ਨੂੰ

ਹੱਲ ਕਰਨ ਦਾ ਅਧਿਕਾਰ ਹੈ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Transitioning to school

An animation that has been translated to Punjabi informing parents and carers how their early childhood education service will help them and their child prepare for the transition.

ਜਦੋਂ ਤੁਹਾਡਾ ਬੱਚਾ ਸਕੂਲ ਸ਼ੁਰੂ

ਕਰਨ ਲਈ ਤਿਆਰ ਹੁੰਦਾ ਹੈ,

ਤਾਂ ਤੁਹਾਡੇ ਬੱਚੇ ਦੀ

ਸ਼ੁਰੂਆਤੀ ਬਚਪਨ ਦੀ ਸਿੱਖਿਆ ਸੇਵਾ

ਤੁਹਾਨੂੰ ਅਤੇ ਤੁਹਾਡੇ ਬੱਚੇ

ਨੂੰ ਤਿਆਰ ਹੋਣ ਵਿੱਚ ਮੱਦਦ ਕਰੇਗੀ।

ਸੇਵਾਵਾਂ ਅਤੇ ਸਕੂਲ ਅਕਸਰ

ਸਹਾਇਤਾ ਕਰਨ ਲਈ ਪ੍ਰੋਗਰਾਮ ਚਲਾਉਂਦੇ ਹਨ।

ਤੁਹਾਡੀ ਸੇਵਾ

'ਸਕੂਲ ਵਿੱਚ ਜਾਣਾ' ਸਟੇਟਮੈਂਟ

(Transition to School statement)

ਨੂੰ ਵੀ ਭਰ ਸਕਦੀ ਹੈ।

ਇਹ ਸਟੇਟਮੈਂਟ ਤੁਹਾਡੇ ਬੱਚੇ ਦੀਆਂ ਖੂਬੀਆਂ,

ਰੁਚੀਆਂ ਅਤੇ ਉਹਨਾਂ ਤਰੀਕਿਆਂ ਦੀ

ਸੰਖੇਪ ਜਾਣਕਾਰੀ ਦਿੰਦੀ ਹੈ

ਜਿਸ ਨਾਲ ਉਹ ਸਿੱਖਣਾ ਪਸੰਦ ਕਰਦੇ ਹਨ।

ਇਹ ਜਾਣਕਾਰੀ ਤੁਹਾਡੇ ਬੱਚੇ ਦੇ

ਕਿੰਡਰਗਾਰਟਨ ਅਧਿਆਪਕ ਨੂੰ ਉਹਨਾਂ ਨੂੰ ਜਾਣਨ

ਅਤੇ ਢੁੱਕਵੇਂ ਸਿੱਖਿਆ ਅਤੇ ਅਧਿਆਪਨ ਪ੍ਰੋਗਰਾਮਾਂ

ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰੇਗੀ।

ਜੇਕਰ ਤੁਸੀਂ ਵਧੇਰੇ ਸਹਾਇਤਾ ਚਾਹੁੰਦੇ ਹੋ,

ਤਾਂ ਤੁਸੀਂ ਆਪਣੇ ਬੱਚੇ ਦੇ

ਸਿੱਖਿਅਕਾਂ ਨਾਲ ਗੱਲ ਕਰ ਸਕਦੇ ਹੋ

ਜੋ ਤੁਹਾਨੂੰ ਵਾਧੂ ਸਹਾਇਤਾ ਪ੍ਰੋਗਰਾਮਾਂ

ਨਾਲ ਜੋੜ ਸਕਦੇ ਹਨ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Getting ready for Kindergarten

An animation that has been translated to Punjabi informing parents and carers how they can support their child in preparing for Kindergarten.

ਕਿੰਡਰਗਾਰਟਨ ਸ਼ੁਰੂ ਕਰਨਾ ਤੁਹਾਡੇ ਬੱਚੇ ਦੇ

ਜੀਵਨ ਵਿੱਚ ਇੱਕ ਵੱਡੀ ਘਟਨਾ ਹੁੰਦੀ ਹੈ।

ਤੁਸੀਂ ਆਪਣੇ ਬੱਚੇ ਨੂੰ ਸਕੂਲ ਸ਼ੁਰੂ ਕਰਨ ਲਈ

ਤਿਆਰ ਹੋਣ ਵਿੱਚ ਮੱਦਦ ਕਰਨ ਲਈ

ਬਹੁਤ ਕੁੱਝ ਕਰ ਸਕਦੇ ਹੋ।

ਵਰਦੀ ਪਾਉਣ ਦਾ ਅਭਿਆਸ ਕਰੋ

ਅਤੇ ਉਹਨਾਂ ਦੇ ਸਕੂਲ ਬੈਗ ਨੂੰ ਪੈਕ ਕਰਨ

ਅਤੇ ਖੋਲ੍ਹਣ ਦਾ ਅਭਿਆਸ ਕਰੋ,

ਉਹਨਾਂ ਦੀਆਂ ਸਾਰੀਆਂ ਸਕੂਲੀ ਚੀਜ਼ਾਂ

ਉੱਤੇ ਉਹਨਾਂ ਦਾ ਨਾਮ ਲਿਖੋ,

ਉਹਨਾਂ ਨੂੰ ਸਕੂਲ ਸ਼ੁਰੂ ਕਰਨ

ਬਾਰੇ ਕਿਤਾਬਾਂ ਪੜ੍ਹਕੇ ਸੁਣਾਓ,

ਅਤੇ ਇਸ ਬਾਰੇ ਗੱਲ ਕਰੋ ਕਿ

ਸਕੂਲ ਦੇ ਪਹਿਲੇ ਦਿਨ ਕੀ ਹੋ ਸਕਦਾ ਹੈ।

ਤੁਸੀਂ ਆਪਣੇ ਬੱਚੇ ਨੂੰ ਬਾਥਰੂਮ ਵਿੱਚ ਆਤਮ-ਨਿਰਭਰ

ਰਹਿਣ ਵਿੱਚ ਵੀ ਸਹਾਇਤਾ ਕਰ ਸਕਦੇ ਹੋ।

ਉਨ੍ਹਾਂ ਨੂੰ ਸਿਖਾਓ ਕਿ ਟਾਇਲਟ

ਨੂੰ ਕਿਵੇਂ ਫਲੱਸ਼ ਕਰਨਾ ਹੈ

ਅਤੇ ਆਪਣੇ ਹੱਥ ਕਿਵੇਂ ਧੋਣੇ ਅਤੇ ਸੁਕਾਉਣੇ ਹਨ।

ਜੇਕਰ ਤੁਸੀਂ ਸਕੂਲ ਦੇ ਨੇੜੇ ਰਹਿੰਦੇ ਹੋ,

ਤਾਂ ਸਕੂਲ ਸੁਰੱਖਿਅਤ ਢੰਗ ਨਾਲ

ਤੁਰਕੇ ਜਾਣ ਦਾ ਅਭਿਆਸ ਕਰੋ,

ਇਹ ਯਕੀਨੀ ਬਣਾਓ

ਕਿ ਤੁਸੀਂ ਹਮੇਸ਼ਾ ਆਪਣੇ ਬੱਚੇ ਦਾ ਹੱਥ ਫੜ੍ਹਕੇ

ਪੈਦਲ ਚਾਲਕਾਂ ਲਈ ਬਣੇ ਰਸਤੇ ਤੋਂ ਲੰਘਦੇ ਹੋ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ,

ਜਾਂ Facebook 'ਤੇ ਸਾਨੂੰ ਫਾਲੋ ਕਰੋ।

Routines for success at school

An animation that has been translated to Punjabi informing parents and carers on how routines support a child’s success at school.

ਬੱਚਿਆਂ ਲਈ ਹਰ ਰੋਜ਼

ਸਕੂਲ ਜਾਣਾ ਜ਼ਰੂਰੀ ਹੁੰਦਾ ਹੈ।

ਇਹ ਉਹਨਾਂ ਨੂੰ ਸਕੂਲ ਵਿੱਚ ਮਨ ਲਗਾਉਣ

ਅਤੇ ਸਿੱਖਿਆ ਵਿੱਚ ਸਫ਼ਲ ਹੋਣ ਲਈ ਉਹਨਾਂ

ਨੂੰ ਪੱਕੇ ਪੈਰੀਂ ਹੋਣ ਵਿੱਚ ਮੱਦਦ ਕਰੇਗਾ।

ਚੰਗੇ ਰੁਟੀਨ ਬਣਾਉਣ ਨਾਲ ਤੁਹਾਡੇ ਬੱਚੇ ਨੂੰ

ਹਰ ਰੋਜ਼ ਖੁਸ਼ ਰਹਿਣ,

ਸੁਚੇਤ ਰਹਿਣ ਅਤੇ ਸਮੇਂ ਸਿਰ

ਪਹੁੰਚਣ ਵਿੱਚ ਮੱਦਦ ਮਿਲੇਗੀ।

ਸਕੂਲ ਤੋਂ ਪਹਿਲਾਂ ਅਤੇ ਬਾਅਦ ਦੇ ਰੁਟੀਨ,

ਜਿਵੇਂ ਕਿ ਨਹਾਉਣ ਅਤੇ ਭੋਜਨ ਦਾ ਸਮਾਂ,

ਜਿੰਨਾ ਸੰਭਵ ਹੋ ਸਕੇ ਨਿਯਮਤ ਰੱਖੋ।

ਅਤੇ ਯਕੀਨੀ ਬਣਾਓ

ਕਿ ਸਵੇਰੇ ਨਾਸ਼ਤਾ ਕਰਨ

ਅਤੇ ਤਿਆਰ ਹੋਣ ਲਈ ਕਾਫ਼ੀ ਸਮਾਂ ਹੈ।

ਜੇਕਰ ਤੁਹਾਨੂੰ ਆਪਣੇ ਬੱਚੇ ਨੂੰ ਹਰ ਰੋਜ਼ ਅਤੇ

ਸਮੇਂ ਸਿਰ ਸਕੂਲ ਪਹੁੰਚਾਉਣ

ਵਿੱਚ ਮੁਸ਼ਕਲ ਆ ਰਹੀ ਹੈ,

ਤਾਂ ਆਪਣੇ ਬੱਚੇ ਦੇ ਅਧਿਆਪਕ

ਜਾਂ ਪ੍ਰਿੰਸੀਪਲ ਨਾਲ ਗੱਲ ਕਰੋ।

ਵਧੀਆ ਰੁਟੀਨ ਹੋਣਾ ਤੁਹਾਡੇ ਬੱਚੇ

ਨੂੰ ਸਭ ਤੋਂ ਮਹੱਤਵਪੂਰਨ ਗੱਲਾਂ,

ਸਿੱਖਿਆ ਅਤੇ ਸਕੂਲ ਵਿੱਚ ਮੌਜ-ਮਸਤੀ

ਕਰਨ 'ਤੇ ਧਿਆਨ-ਕੇਂਦਰਿਤ ਕਰਨ ਵਿੱਚ ਮੱਦਦ ਕਰੇਗਾ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

Literacy and learning

An animation that has been translated to Punjabi informing parents and carers on how engaging with your child in play-based literacy will support their learning at school.

ਆਪਣੇ ਬੱਚੇ ਨਾਲ ਖੇਡ-ਆਧਾਰਿਤ

ਸਾਖਰਤਾ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ

ਉਹਨਾਂ ਨੂੰ ਸਕੂਲ ਵਿੱਚ ਸਿੱਖਣ ਲਈ

ਤਿਆਰ ਹੋਣ ਵਿੱਚ ਮੱਦਦ ਕਰੇਗਾ।

ਜਦੋਂ ਤੁਸੀਂ ਆਪਣੇ ਬੱਚੇ ਨਾਲ ਗੱਲ ਕਰਦੇ,

ਪੜ੍ਹਦੇ ਅਤੇ ਕਿਸੇ ਹੋਰ ਤਰੀਕੇ ਨਾਲ

ਉਨ੍ਹਾਂ ਨਾਲ ਰਾਬਤਾ ਕਰਦੇ ਹੋ,

ਤਾਂ ਉਹ ਗੱਲਬਾਤ ਕਰਨਾ

ਅਤੇ ਨਵੇਂ ਸ਼ਬਦਾਂ ਨੂੰ ਵਰਤਣਾ ਸਿੱਖਦਾ ਹੈ।

ਇਹ ਪੜ੍ਹਨ, ਲਿਖਣ ਅਤੇ

ਦੂਜਿਆਂ ਨਾਲ ਗੱਲਬਾਤ ਕਰਨ ਦੀ

ਇੱਕ ਮਜ਼ਬੂਤ ਨੀਂਹ ਰੱਖਦਾ ਹੈ।

ਤੁਸੀਂ ਹਰ ਰੋਜ਼ ਆਪਣੇ ਬੱਚੇ ਨਾਲ ਕੋਈ ਕਹਾਣੀ

ਪੜ੍ਹ ਸਕਦੇ ਹੋ ਜਾਂ ਸਾਂਝੀ ਕਰ ਸਕਦੇ ਹੋ,

ਜਾਂ ਉਹਨਾਂ ਨੂੰ ਉਨ੍ਹਾਂ ਚੀਜ਼ਾਂ ਦੀ

ਡਰਾਇੰਗ ਲਈ ਉਤਸ਼ਾਹਿਤ

ਕਰ ਸਕਦੇ ਹੋ ਜਿੰਨ੍ਹਾਂ

ਵਿੱਚ ਉਹਨਾਂ ਦੀ ਦਿਲਚਸਪੀ ਹੈ।

ਸਭ ਤੋਂ ਅਹਿਮ ਗੱਲ, ਉਹਨਾਂ ਨਾਲ ਮਸਤੀ ਕਰੋ

ਅਤੇ ਰੋਜ਼ਮਰ੍ਹਾ ਗਤੀਵਿਧੀਆਂ ਵਿੱਚ

ਸਿੱਖਣ ਦੇ ਮੌਕਿਆਂ ਨੂੰ ਵਰਤੋਂ।

ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ 'ਤੇ ਜਾਓ

ਜਾਂ Facebook 'ਤੇ ਸਾਨੂੰ ਫਾਲੋ ਕਰੋ।

If you have any questions or concerns

An animation that has been translated to Punjabi informing parents and carers who to contact in their school when they have questions or concerns regarding their child.

ਤੁਹਾਡੇ ਬੱਚੇ ਦਾ ਕਿੰਡਰਗਾਰਟਨ ਅਧਿਆਪਕ

ਤੁਹਾਡੇ ਬੱਚੇ ਦੀ ਸਿੱਖਿਆ ਦਾ

ਸਮਰਥਨ ਕਰਨ ਵਿੱਚ ਤੁਹਾਡਾ ਸਾਥੀ ਹੈ।

ਆਪਣੇ ਬੱਚੇ ਦੀ ਤਰੱਕੀ ਬਾਰੇ

ਉਹਨਾਂ ਨਾਲ ਸੰਪਰਕ ਵਿੱਚ ਰਹਿਣਾ

ਅਤੇ ਉਹਨਾਂ ਨੂੰ ਤੁਹਾਡੇ ਬੱਚੇ ਦੇ

ਜੀਵਨ ਵਿੱਚ ਆਈ ਉਹਨਾਂ ਦੀ ਪੜ੍ਹਾਈ ਜਾਂ

ਸਕੂਲ ਦਾ ਆਨੰਦ ਮਾਣਨ ਨੂੰ ਪ੍ਰਭਾਵਿਤ ਕਰਨ ਵਾਲੀ

ਕਿਸੇ ਵੀ ਤਬਦੀਲੀ ਬਾਰੇ ਦੱਸਣਾ ਚੰਗਾ ਹੈ।

ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ

ਤੁਹਾਡੇ ਬੱਚੇ ਨੂੰ ਵਾਧੂ ਸਹਾਇਤਾ ਦੀ ਲੋੜ ਹੈ,

ਤਾਂ ਸਕੂਲ ਕਈ ਤਰ੍ਹਾਂ ਦੀਆਂ ਸਹਾਇਤਾ ਸੇਵਾਵਾਂ

ਪ੍ਰਦਾਨ ਕਰਦੇ ਹਨ ਜੋ ਮੱਦਦ ਕਰ ਸਕਦੀਆਂ ਹਨ;

ਇਹ ਸਿੱਖਿਆ ਅਤੇ ਸਹਾਇਕ ਅਧਿਆਪਕ ਹੋ ਸਕਦਾ ਹੈ;

ਭਾਈਚਾਰਕ ਤਾਲਮੇਲ ਅਧਿਕਾਰੀ;

ਅੰਗਰੇਜ਼ੀ ਨੂੰ ਇੱਕ ਵਾਧੂ ਭਾਸ਼ਾ ਜਾਂ

ਉਪਭਾਸ਼ਾ ਵਜੋਂ ਪੜ੍ਹਾਉਣ ਵਾਲਾ ਅਧਿਆਪਕ;

ਜਾਂ ਐਬੋਰਿਜ਼ਨਲ ਸਿੱਖਿਆ ਅਧਿਕਾਰੀ ਅਤੇ ਟੀਮਾਂ;

ਸਕੂਲ ਕਾਉਂਸਲਿੰਗ ਸੇਵਾ ਹੋ ਸਕਦੀ ਹੈ।

ਵਧੇਰੇ ਜਾਣਨ ਲਈ ਆਪਣੇ ਸਕੂਲ ਨਾਲ ਸੰਪਰਕ ਕਰੋ।

ਜਾਂ ਤੁਸੀਂ ਸਾਡੀ ਵੈੱਬਸਾਈਟ 'ਤੇ ਜਾ ਸਕਦੇ ਹੋ

ਜਾਂ Facebook 'ਤੇ ਸਾਨੂੰ ਫਾਲੋ ਕਰ ਸਕਦੇ ਹੋ।

Category:

  • Early childhood education

Business Unit:

  • Early Childhood Outcomes
Return to top of page Back to top